*“ਪਠਾਨਕੋਟ ਤੋਂ ਮਾਨਸਾ ਤੇ ਲੁਧਿਆਣਾ ਤੱਕ — ਅਮਿਤ ਸ਼ਾਹ ਦਾ ਪੰਜਾਬ ਵਿੱਚ ਵਿਰੋਧ ਕਰੋ” — ਪੰਨੂ*
*ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਤੇ ਬੱਸ ਅੱਡੇ ਉੱਤੇ ਖਾਲਿਸਤਾਨ ਦੇ ਨਾਅਰੇ — ਅਮਿਤ ਸ਼ਾਹ ਦੀ ਪੰਜਾਬ ਫੇਰੀ ਤੋਂ ਪਹਿਲਾਂ SFJ ਵੱਲੋਂ ਚੁਣੌਤੀ*
*“ਅਮਿਤ ਸ਼ਾਹ ਦਾ ਵਿਰੋਧ ਕਰੋ — ਸ਼ਹੀਦ ਪਰਵਿੰਦਰ ਸਿੰਘ ਦੇ ਸਕੇ ਪਿਤਾ ਅਤੇ ਸਾਬਕਾ ਭਾਰਤੀ ਫੌਜੀ ਭੀਮ ਸਿੰਘ ਦੀ ਅਪੀਲ ਨੂੰ ਨਜ਼ਰਅੰਦਾਜ਼ ਕਰੋ” — ਪੰਨੂ ਦਾ ਪੰਜਾਬ ਨੂੰ ਸੁਨੇਹਾ*
ਭਾਰਤ ਦੇ ਗ੍ਰਹਿ ਮੰਤਰੀ *ਅਮਿਤ ਸ਼ਾਹ ਦੀ ਪੰਜਾਬ ਫੇਰੀ ਤੋਂ ਪਹਿਲਾਂ*, ਪੰਜਾਬ ਦੀ ਆਜ਼ਾਦੀ ਦੀ ਹਮਾਇਤੀ ਜਥੇਬੰਦੀ *ਸਿੱਖਸ ਫਾਰ ਜਸਟਿਸ (SFJ)* ਨੇ ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਅਤੇ ਬੱਸ ਅੱਡੇ ਉੱਤੇ *ਖਾਲਿਸਤਾਨ ਪੱਖੀ ਨਾਅਰੇ ਲਿਖੇ ਜਾਣ ਦੀ ਵੀਡੀਓ ਜਾਰੀ ਕੀਤੀ ਹੈ।* ਇਨ੍ਹਾਂ ਨਾਅਰਿਆਂ ਰਾਹੀਂ ਪੰਜਾਬ ਵਿੱਚ ਨਸ਼ਿਆਂ ਦੇ ਸੰਕਟ ਨੂੰ ਲੈ ਕੇ ਅਮਿਤ ਸ਼ਾਹ ਨੂੰ ਸਿੱਧੀ ਚੁਣੌਤੀ ਦਿੱਤੀ ਗਈ ਹੈ।
*ਗੁਰਦਾਸਪੁਰ ਵਿੱਚ ਲਿਖੇ ਗਏ ਨਾਅਰੇ:*
*“ਚਿੱਟੇ ਦਾ ਥੋਕ ਦਾ ਵਪਾਰੀ — ਅਮਿਤ ਸ਼ਾਹ”*
*“ਪੰਜਾਬ ਦੇ ਨਸ਼ਿਆਂ ਦਾ ਹੱਲ — ਖਾਲਿਸਤਾਨ”*
*ਸਿੱਖਸ ਫਾਰ ਜਸਟਿਸ ਦੇ ਜਨਰਲ ਕੌਂਸਲ ਗੁਰਪਤਵੰਤ ਸਿੰਘ ਪੰਨੂ* ਨੇ ਪੰਜਾਬ ਦੇ ਲੋਕਾਂ ਨੂੰ *ਅਮਿਤ ਸ਼ਾਹ ਦਾ ਖੁੱਲ੍ਹ ਕੇ ਵਿਰੋਧ ਕਰਨ* ਅਤੇ *ਭੀਮ ਸਿੰਘ ਦੀ ਅਪੀਲ ਨੂੰ ਨਜ਼ਰਅੰਦਾਜ਼ ਕਰਨ* ਲਈ ਕਿਹਾ। ਭੀਮ ਸਿੰਘ ਭਾਰਤੀ ਫੌਜ ਦਾ ਸਾਬਕਾ ਮੁਲਾਜ਼ਮ ਅਤੇ ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣ ਵਾਲੇ *ਸ਼ਹੀਦ ਪਰਵਿੰਦਰ ਸਿੰਘ* ਦਾ ਸਕਾ ਪਿਤਾ ਹੈ।
*ਭੀਮ ਸਿੰਘ ਦੇ ਸਟੈਂਡ ਨੂੰ ਚੁਣੌਤੀ ਦਿੰਦਿਆਂ ਪੰਨੂ ਨੇ ਕਿਹਾ:*
_“ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਕਿਸੇ ਸਿੰਘ ਨੂੰ ਸ਼ਹੀਦ ਵਜੋਂ ਮਾਨਤਾ ਦੇ ਦਿੰਦਾ ਹੈ, ਤਾਂ ਉਸ ਦਾ ਪਰਿਵਾਰ ਸਮੁੱਚਾ ਸਿੱਖ ਪੰਥ ਬਣ ਜਾਂਦਾ ਹੈ ਅਤੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਸ ਦੇ ਸਿਰਜਣਹਾਰ ਹਨ।_ *ਕੋਈ ਵੀ ਖ਼ੂਨ ਦਾ ਰਿਸ਼ਤਾ ਸ਼ਹੀਦ ਦੀ ਕੁਰਬਾਨੀ ਦਾ ਸਤਿਕਾਰ ਕਰਨ ਪ੍ਰਤੀ ਸਿੱਖ ਪੰਥ ਦੀ ਸਾਂਝੀ ਜ਼ਿੰਮੇਵਾਰੀ ਤੋਂ ਉੱਪਰ ਨਹੀਂ ਹੋ ਸਕਦਾ।*_”_
*“ਅਸੀਂ ਅਮਿਤ ਸ਼ਾਹ ਦਾ ਵਿਰੋਧ ਕਰਾਂਗੇ। ਪੰਜਾਬ ਅਮਿਤ ਸ਼ਾਹ ਦਾ ਵਿਰੋਧ ਕਰੇਗਾ,”* ਪੰਨੂ ਨੇ ਐਲਾਨ ਕਰਦਿਆਂ ਭਾਰਤੀ ਗ੍ਰਹਿ ਮੰਤਰੀ ਉੱਤੇ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਲਈ _‘ਨਸ਼ਿਆਂ ਰਾਹੀਂ ਨਸਲਕੁਸ਼ੀ’_ ਚਲਾਉਣ ਵਾਲੇ ਡਰੱਗ ਮਾਫ਼ੀਆ ਦਾ ਮੁੱਖ ਸਰਗਣਾ ਹੋਣ ਦਾ ਦੋਸ਼ ਲਾਇਆ।
ਪੰਨੂ ਨੇ ਕਿਹਾ ਕਿ *ਪੰਜਾਬ ਦੇ ਨਸ਼ਿਆਂ ਦੇ ਸੰਕਟ ਦਾ ਹੱਲ ਖਾਲਿਸਤਾਨ ਹੈ* — ਇੱਕ ਆਜ਼ਾਦ ਪੰਜਾਬ, ਜਿੱਥੇ ਪੰਜਾਬ ਦੇ ਸਿਆਸੀ ਭਵਿੱਖ ਦਾ ਫ਼ੈਸਲਾ ਨਵੀਂ ਦਿੱਲੀ ਨਹੀਂ, ਸਗੋਂ ਸਿੱਖ ਕੌਮ ਖ਼ੁਦ ਕਰੇਗੀ।